ਫ਼ਾਲੁਨ ਦਾਫ਼ਾ meditation

English | हिन्दी | বাংলা | मराठी | తెలుగు | தமிழ் | ગુજરાતી | ಕನ್ನಡ | മലയാളം | ਪੰਜਾਬੀ

Indian practitioner, Exercise 3

ਫ਼ਾਲੁਨ ਦਾਫ਼ਾ

ਸੱਚਾਈ, ਕਰੂਣਾ, ਸਹਿਣਸ਼ੀਲਤਾ

ਫ਼ਾਲੁਨ ਦਾਫ਼ਾ (Falun Dafa), ਜਿਸਨੂੰ ਫ਼ਾਲੁਨ ਗੋਂਗ (Falun Gong) ਵੀ ਕਿਹਾ ਜਾਂਦਾ ਹੈ ਮੁਫ਼ਤ ਸਿੱਖਾਇਆ ਜਾਣ ਵਾਲਾ ਮਨ ਅਤੇ ਸਰੀਰ ਦਾ ਇੱਕ ਉੱਨਤ ਅਧਿਆਤਮਿਕ ਅਭਿਆਸ ਹੈ, ਜੋ “ਸੱਚਾਈ - ਕਰੂਣਾ - ਸਹਿਣਸ਼ੀਲਤਾ” ਦੇ ਮੂਲ ਸਿਧਾਂਤਾਂ ਤੇ ਆਧਾਰਿਤ ਹੈ। ਇਸ ਵਿੱਚ ਪੰਜ ਸਰਲ, ਕੋਮਲ ਅਤੇ ਪ੍ਰਭਾਵਸ਼ਾਲੀ ਧਿਆਨ-ਅਭਿਆਸ ਸ਼ਾਮਲ ਹਨ, ਜੋ ਵਿਅਕਤੀ ਦੀਆਂ ਸ਼ਕਤੀ-ਨਾੜ੍ਹੀਆਂ ਨੂੰ ਖੋਲ ਸਿਹਤ ਨੂੰ ਬਿਹਤਰ ਬਣਾਉਣ, ਤਨਾਓ ਨੂੰ ਦੂਰ ਕਰਨ ਅਤੇ ਅੰਦਰੂਨੀ ਸ਼ਾਂਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੇ ਹਨI ਫ਼ਾਲੁਨ ਦਾਫ਼ਾ ਨੂੰ ਪਹਿਲੀ ਵਾਰੀ ਚੀਨ ਵਿਖੇ ਮਈ 1992 ਵਿੱਚ ਸ਼੍ਰੀ ਲੀ ਹੋਂਗਜ਼ੀ ਦੁਆਰਾ ਸਾਰਵਜਨਿਕ ਕੀਤਾ ਗਿਆ I ਅੱਜ, ਭਾਰਤ ਸਮੇਤ, 100 ਤੋਂ ਵੱਧ ਦੇਸ਼ਾਂ ਵਿੱਚ 10 ਕਰੋੜ ਤੋਂ ਜਿਆਦਾ ਲੋਕ ਇਸਦਾ ਅਭਿਆਸ ਕਰ ਰਹੇ ਹਨ| ਫ਼ਾਲੁਨ ਦਾਫ਼ਾ ਦੇ ਸੰਸਥਾਪਕ ਸ਼੍ਰੀ ਲੀ ਹੋਂਗਜ਼ੀ ਨੂੰ 1,500 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਹੈ I ਸ਼੍ਰੀ ਲੀ ਨੂੰ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਤੇ ਸਵਤੰਤਰ ਵਿਚਾਰਾਂ ਲਈ ਸਖਾਰੋਵ ਪੁਰਸਕਾਰ (Sakharov Prize) ਲਈ ਵੀ ਨਾਮਜ਼ਦ ਕੀਤਾ ਜਾ ਚੁਕਾ ਹੈ|

100% ਮੁਫ਼ਤ, ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਸਿੱਖੋ

ਇਹ ਸਹੀ ਹੈ, ਇਸ ਅਨਮੋਲ ਅਤੇ ਲਾਭਦਾਇਕ ਅਭਿਆਸ ਨੂੰ ਸਿੱਖਣ ਦੀ ਕੋਈ ਕੀਮਤ ਨਹੀਂ ਹੈ! ਫ਼ਾਲੁਨ ਦਾਫ਼ਾ ਹਮੇਸ਼ਾ 100% ਮੁਫ਼ਤ ਸਿੱਖਾਇਆ ਜਾਂਦਾ ਹੈ। ਤੁਸੀਂ ਫ਼ਾਲੁਨ ਦਾਫ਼ਾ ਅਭਿਆਸ ਨੂੰ ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ ਸਿੱਖ ਸਕਦੇ ਹੋ।

ਫ਼ੇਸਬੂਕ ਸਾਡੇ ਫ਼ੇਸਬੂਕ ਪੇਜ 'ਤੇ ਮੈਸੇਂਜਰ ਜਾਂ ਵ੍ਹਾਟਸਐਪ ਰਾਹੀਂ ਸੁਨੇਹਾ ਭੇਜੋ
ਆਨਲਾਈਨ LearnFalunGong.in 'ਤੇ ਮੁਫ਼ਤ ਆਨਲਾਈਨ ਕਲਾਸ ਲਈ ਰਜਿਸਟਰ ਕਰੋ
ਵਿਅਕਤੀਗਤ ਸਿੱਖੋ FalunDafaIndia.org ਤੇ ਆਪਣੇ ਨਜ਼ਦੀਕੀ ਸ਼ਹਿਰ ਵਿੱਚ ਅਭਿਆਸੀਆਂ ਨਾਲ ਸੰਪਰਕ ਕਰੋ

ਧਿਆਨ ਅਭਿਆਸ

ਫ਼ਾਲੁਨ ਦਾਫ਼ਾ ਵਿੱਚ ਪੰਜ ਸਰਲ ਅਭਿਆਸ ਹਨ, ਜਿਨ੍ਹਾਂ ਵਿੱਚੋਂ ਚਾਰ ਖੜ੍ਹੇ ਹੋਕੇ, ਅਤੇ ਇੱਕ ਬੈਠ ਕੇ ਕਰਨ ਵਾਲਾ ਧਿਆਨ ਅਭਿਆਸ ਹੈ। ਇਹ ਅਭਿਆਸ ਸਿੱਖਣ ਵਿੱਚ ਆਸਾਨ ਹਨ ਅਤੇ ਕਿਸੇ ਵੀ ਉਮਰ ਅਤੇ ਪਿਛੋਕੜ ਦੇ ਲੋਕਾਂ ਦੁਆਰਾ ਕੀਤੇ ਜਾ ਸਕਦੇ ਹਨ। Five exercises

ਬੁੱਧ ਹਜ਼ਾਰ ਬਾਹ ਪ੍ਰਦਰਸ਼ਨ ਇਹ ਅਭਿਆਸ ਸਰੀਰ ਦੀਆਂ ਸਾਰੀਆਂ ਸ਼ਕਤੀ-ਨਾੜ੍ਹੀਆਂ ਨੂੰ ਖੋਲ੍ਹ ਕੇ ਸਰੀਰ ਵਿੱਚ ਊਰਜਾ ਦਾ ਪ੍ਰਵਾਹ ਨਿਰਵਿਘਨ ਕਰਦਾ ਹੈ।
ਫ਼ਾਲੁਨ ਸਥਿਰ ਆਸਣ ਅਭਿਆਸ ਸ਼ਾਂਤ ਅਵਸਥਾ ਵਿੱਚ ਖੜ੍ਹੇ ਹੋਣ ਵਾਲੇ ਚਾਰ ਆਸਣਾਂ ਦੇ ਸੁਮੇਲ ਦਾ ਇਹ ਅਭਿਆਸ ਸਰੀਰਿਕ ਊਰਜਾ ਵਧਾਉਂਦਾ ਅਤੇ ਬਿਬੇਕ ਵਿੱਚ ਵਾਧਾ ਕਰਦਾ ਹੈ।
ਬ੍ਰਹਿਮੰਡ ਦੇ ਅਤਿਅੰਤ ਸਿਰੀਆਂ ਦਾ ਭੇਦਨ ਇਹ ਅਭਿਆਸ ਬ੍ਰਹਿਮੰਡ ਦੀ ਊਰਜਾ ਦੀ ਵਰਤੋਂ ਕਰ ਸਰੀਰ ਦੀ ਅੰਦਰੂਨੀ ਊਰਜਾ ਨੂੰ ਸ਼ੁੱਧ ਬਣਾਉਂਦਾ ਹੈ।
ਫ਼ਾਲੁਨ ਦੈਵੀ ਸਰਕਟ ਇਹ ਅਭਿਆਸ ਦੈਵੀ ਸਰਕਟ ਨੂੰ ਕਿਰਿਆਸ਼ੀਲ ਕਰ ਊਰਜਾ ਦਾ ਸੰਚਾਲਣ ਕਰਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਸਾਰੀਆਂ ਅਸਧਾਰਨ ਸਥਿਤੀਆਂ ਨੂੰ ਠੀਕ ਕਰਦਾ ਹੈ।
ਦੈਵੀ ਸ਼ਕਤੀਆਂ ਨੂੰ ਪ੍ਰਬਲ ਕਰਨਾ ਬੈਠ ਕੇ ਕਰਨ ਵਾਲਾ ਇਹ ਉੱਚ-ਪੱਧਰੀ ਧਿਆਨ ਅਭਿਆਸ ਦੈਵੀ ਸ਼ਕਤੀਆਂ ਨੂੰ ਪ੍ਰਬਲ ਕਰਦਾ ਅਤੇ ਊਰਜਾ ਵਾਧਾਉਂਦਾ ਹੈ।

ਪੁਸਤਕਾਂ

Zhuan Falun ਫ਼ਾਲੁਨ ਦਾਫ਼ਾ ਦੀ ਪਰਿਚੈ ਪੁਸਤਕ "ਫ਼ਾਲੁਨ ਗੋਂਗ" (Falun Gong) ਹੈ, ਪਰ ਮੂਲ ਸਿੱਧਾਂਤਾਂ ਦੀ ਸਿੱਖਿਆ ਮੁੱਖ ਪੁਸਤਕ "ਜ਼ੁਆਨ ਫ਼ਾਲੁਨ" (Zhuan Falun) ਵਿੱਚ ਦਿਤੀ ਗਈ ਹੈ। ਇਸ ਤੋਂ ਇਲਾਵਾ ਕਈ ਪੂਰਕ ਵਿਖਿਆਨ ਵੀ ਉਪਲਬਧ ਹਨ। ਸਾਰੀਆਂ ਕਿਤਾਬਾਂ FalunDafa.org 'ਤੇ ਮੁਫ਼ਤ ਡਾਊਨਲੋਡ ਕੀਤੀਆਂ ਜਾਂ ਸਕਦੀਆਂ ਹਨ

ਫ਼ਾਲੁਨ ਗੋਂਗ ਪਰਿਚੈ ਪੁਸਤਕ ਜਿਸ ਵਿੱਚ ਤਸਵੀਰਾਂ ਅਤੇ ਅਭਿਆਸਾਂ ਦੇ ਵੇਰਵੇ ਦਿੱਤੇ ਗਏ ਹਨ।
ਜ਼ੁਆਨ ਫ਼ਾਲੁਨ ਮੁੱਖ ਪੁਸਤਕ ਜਿਸ ਵਿੱਚ ਮੂਲ ਸਿੱਖਿਆਵਾਂ ਦਾ ਸੰਕਲਨ ਹੈ।

FalunDafa.org ਵੈੱਬਸਾਈਟ 'ਤੇ 1996 ਤੋਂ 2023 ਤੱਕ ਕਈ ਪੂਰਕ ਵਿਖਿਆਨ ਵੀ ਉਪਲਬਧ ਹਨ।

ਵੀਡੀਓ ਅਤੇ ਆਡੀਓ

ਵੀਡੀਓ ਅਤੇ ਆਡੀਓ ਫਾਈਲਾਂ FalunDafa.org 'ਤੇ ਆਨਲਾਈਨ ਮੁਫ਼ਤ ਉਪਲਬਧ ਹਨ

ਅਭਿਆਸ ਸੰਗੀਤ ਅਭਿਆਸ 1 ਤੋਂ 5 ਲਈ। ਅਭਿਆਸ ਕਰਦੇ ਸਮੇਂ ਸੰਗੀਤ ਚਲਾਇਆ ਜਾ ਸਕਦਾ ਹੈ।
ਅਭਿਆਸ ਨਿਰਦੇਸ਼ ਅਭਿਆਸ ਸਿੱਖਣ ਲਈ ਵੀਡੀਓ ਨਿਰਦੇਸ਼।
ਵੀਡੀਓ ਵਿਖਿਆਨ ਗੁਰੂ ਲੀ ਹੋਂਗਜ਼ੀ ਦੀ 9-ਦਿਨੀਂ ਵਿਖਿਆਨ ਲੜੀ।

ਚੀਨ ਵਿੱਚ ਦਮਨ

ਭਾਵੇਂ ਅੱਜ ਫ਼ਾਲੁਨ ਦਾਫ਼ਾ ਦਾ ਅਭਿਆਸ ਦੁਨਿਆ ਭਰ ਵਿੱਚ ਕਰੋੜਾਂ ਤੋਂ ਵੱਧ ਲੋਕ ਕਰ ਰਹੇ ਨੇ, ਪਰ ਦੁੱਖ ਦੀ ਗਲ ਇਹ ਹੈ ਕਿ ਚੀਨ — ਜੋ ਕਿ ਇਸਦੀ ਜਨਮ ਭੂਮੀ ਹੈ — ਵਿੱਚ ਇਸਦਾ ਕਰੂਰ ਦਮਨ ਹੋ ਰਿਹਾ ਹੈI ਹੋਰ ਧਾਰਮਿਕ ਸਮੂਹਾਂ ਅਤੇ ਅਲਪਸੰਖਿਅਕ ਜਾਤੀਆਂ ਦੀ ਤਰ੍ਹਾਂ, ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਫ਼ਾਲੁਨ ਦਾਫ਼ਾ ਦੀ ਲੋਕਪ੍ਰਿਅ ਅਧਿਆਤਮਕ ਪ੍ਰਣਾਲੀ ਨੂੰ ਜੜੋਂ ਖ਼ਤਮ ਕਰਨ ਲਈ ਪਿਛਲੇ 23 ਸਾਲਾਂ ਤੋਂ ਅਭਿਆਸੀਆਂ ਉੱਤੇ ਕਰੂਰ ਅਤਿਆਚਾਰ ਕਰ ਰਹੀ ਹੈI ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ :